ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਅਧੀਨ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਸਾਹਿਬ ਉੱਜੈਨ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ । ਇੰਦੌਰ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੌਜਵਾਨਾਂ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਦਾ ਕੀਰਤਨ ਗਾਇਨ ਕੀਤਾ ਗਿਆ
ਮੁੱਖ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਜੀ ਨੇ ਕਿਹਾ ਕਿ ” ਅਜੋਕੇ ਯੁੱਗ ਵਿੱਚ ਕੀਰਤਨ ਜਿੱਥੇ ਕਲਯੁਗ ਦਾ ਸਾਹਮਣਾ ਕਰਨ ਲਈ ਇੱਕ ਸਾਧਨ ਹੈ ਉਥੇ ਕੀਰਤਨ ਕਰਨ ਨਾਲ ਮਨ ਤ੍ਰਿਪਤ ਹੋ ਕੇ ਗੁਰੂ ਚਰਨਾਂ ਨਾਲ ਜਾ ਜੁੜਦਾ ਹੈ । ” ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਉਚੇਚੇ ਤੌਰ ਤੇ ਪੁੱਜੇ ਭਾਈ ਪਲਵਿੰਦਰ ਸਿੰਘ ਜੀ ਹਜੂਰੀ ਰਾਗੀ ਨੇ ਰੂਹਾਨੀ ਕੀਰਤਨ ਕੀਤਾ। ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਇੰਦੌਰ ਦੇ ਨੌਜਵਾਨ ਮੈਬਰਾਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਦਾ ਗਾਇਨ ਕੀਤਾ ।
ਬਾਬਾ ਤ੍ਰਿਲੋਚਨ ਸਿੰਘ ਜੀ ਕਾਰ ਸੇਵਾ ਭੂਰੀ ਵਾਲੇ, ਗਿਆਨੀ ਬਲਦੇਵ ਸਿੰਘ ਉਗਰਾਂ, ਇਨਚਾਰਜ, ਮੱਧ ਪ੍ਰਦੇਸ਼ ਗੁਰਮਤ ਪ੍ਰਚਾਰ ਕੇਂਦਰ ਨੇ ਬੀਬੀ ਦਲਜੀਤ ਕੌਰ ਬਿੰਦਰਾ, ਸ ਸਤਵਿੰਦਰ ਸਿੰਘ ਭਾਟੀਆ, ਜਸਮੀਤ ਸਿੰਘ ਨਾਰੰਗ, ਅਰਵਿੰਦਰ ਸਿੰਘ ਖਨੂਜਾ , ਕਵਲਜੀਤ ਸਿੰਘ ਅਜਮਾਨੀ ਤੇ ਹਰਕੀਰਤ ਸਿੰਘ ਸਲੂਜਾ ਦਾ ਸਨਮਾਨ ਕੀਤਾ ।
ਧਨਵਾਦ ਦਾ ਪ੍ਰਗਟਾਵਾ ਬੀਬੀ ਦਲਜੀਤ ਕੌਰ ਨੇ ਕੀਤਾ।